English | ਪੰਜਾਬੀ

ਫਾਰਮ ਲੋਨਜ਼ ਅਤੇ ਐਗ੍ਰੀਕਲਚਰਲ ਫਾਇਨੈਂਸਿੰਗ

ਤੁਹਾਡੇ ਫਾਰਮ ਹਨ ਬੀਸੀ ਦੇ ਭਵਿੱਖ ਦੀ ਜਾਨ।

ਬੀਸੀ ਦੇ ਕਿਸਾਨ ਸਾਡਾ ਮਾਣ ਹਨ ਅਤੇ ਅਸੀਂ ਹਰ ਕਦਮ 'ਤੇ ਤੁਹਾਡਾ ਸਹਿਯੋਗ ਦੇਣ ਲਈ ਇੱਥੇ ਹਾਂ। ਭਾਵੇਂ ਤੁਹਾਡੀਆਂ ਲੋੜਾਂ ਕੁਝ ਵੀ ਹੋਣ - ਵੱਡੀ ਜਾਂ ਛੋਟੀ, ਸਾਡੇ ਮਾਹਰਾਂ ਅਤੇ ਸਮਾਧਾਨਾਂ 'ਤੇ ਭਰੋਸਾ ਰੱਖੋ ਤਾਂ ਜੋ ਤੁਸੀਂ ਆਪਣੇ ਫਾਰਮ ਵੱਲ ਧਿਆਨ ਕੇਂਦਰਿਤ ਕਰ ਸਕੋ ਅਤੇ ਫਾਇਨੈਂਸ ਦੀ ਚਿੰਤਾ ਨਾ ਕਰੋ।

ਕਾਰੋਬਾਰ ਮਾਹਰ ਨੂੰ ਮਿਲੋ

ਤੁਹਾਡੇ ਕਾਰੋਬਾਰ ਦੇ ਸਾਰੇ ਪੜਾਵਾਂ ਲਈ।

ਸਾਨੂੰ ਆਪਣੇ ਅਗਲੇ ਕਦਮ ਦੱਸੋ ਅਤੇ ਉੱਥੇ ਪਹੁੰਚਣ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਤੁਹਾਡੇ ਉਧਾਰ ਲੈਣ ਦਾ ਕੀ ਕਾਰਨ ਹੈ?

ਸ਼ੁਰੂਆਤ ਕਰਨਾ

 • ਜ਼ਮੀਨ ਲੀਜ਼ ਕਰਨਾ ਜਾਂ ਪ੍ਰੋਪਰਟੀ ਖਰੀਦਣੀ  
 • ਰੀਸਰਚ ਅਤੇ ਡਿਵਲਪਮੈਂਟ
 • ਕੱਚਾ ਸਾਮਾਨ, ਔਜ਼ਾਰ ਅਤੇ ਸਾਜ਼ੋ-ਸਾਮਾਨ ਪ੍ਰਾਪਤ ਕਰਨਾ

ਮੌਸਮ ਬੱਧ ਨਕਦ ਪ੍ਰਵਾਹ ਦਾ ਪ੍ਰਬੰਧਨ ਕਰਨਾ

 • ਮੌਸਮ ਬੱਧ ਉਤਰਾਅ-ਚੜ੍ਹਾਅ ਲਈ ਵਰਕਿੰਗ ਕੈਪੀਟਲ
 • ਈਂਧਣ ਦੀਆਂ ਵਧ ਰਹੀਆਂ ਕੀਮਤਾਂ, ਸਾਜ਼ੋ-ਸਾਮਾਨ ਅਤੇ ਕਾਮਿਆਂ ਦਾ ਪ੍ਰਬੰਧਨ ਕਰਨਾ
 • ਪ੍ਰੀ-ਕਮਰਸ਼ੀਅਲ ਅਤੇ ਕਮਰਸ਼ੀਅਲ ਉਤਪਾਦਾਂ ਦਾ ਵਿਕਾਸ

ਵਿਸਤਾਰ ਅਤੇ ਰਿਕਵਰੀ

 • ਸਾਜ਼ੋ-ਸਾਮਾਨ, ਵਾਹਨ, ਫਾਰਮਲੈਂਡ ਜਾਂ ਪਸ਼ੂ ਖਰੀਦਣਾ
 • ਫਿਊਚਰ-ਪਰੂਫਿੰਗ ਓਪਰੇਸ਼ਨਜ਼  
 • ਮਾਰਕਿਟ ਦਾ ਵਿਕਾਸ ਜਾਂ ਰੀਟੇਲ ਵਿੱਚ ਵਿਸਤਾਰ
 • ਲਾਗਤਾਂ ਅਤੇ ਤੁਹਾਡੇ ਕਾਰਬਨ ਫੁੱਟਪ੍ਰਿੰਟ ਘਟਾਉਣ ਲਈ ਅਪਗ੍ਰੇਡਜ਼ (ਉਦਾਹਰਨ ਲਈ ਸੋਲਰ ਪੈਨਲ, ਇਲੈਕਟ੍ਰਿਕ ਵਾਹਨ, ਪਾਣੀ ਦਾ ਪ੍ਰਬੰਧਨ)

ਕਿਸ ਤਰ੍ਹਾਂ ਅਸੀਂ ਤੁਹਾਨੂੰ ਸਹਿਯੋਗ ਦਿੰਦੇ ਹਾਂ।

ਭਾਵੇਂ ਤੁਸੀਂ ਸ਼ੁਰੂਆਤ ਕਰ ਰਹੇ ਹੋ, ਵਿਸਤਾਰ ਕਰ ਰਹੇ ਹੋ, ਜਾਂ ਖੇਤੀ ਵਿੱਚ ਸਿਰਫ਼ ਹੱਥ ਅਜ਼ਮਾ ਰਹੇ ਹੋ, ਤੁਹਾਨੂੰ ਵਧਣ ਵਿੱਚ ਸਹਾਇਤਾ ਕਰਨ ਲਈ ਸਾਡੇ ਕੋਲ ਉਧਾਰ ਦੀਆਂ ਯੋਜਨਾਵਾਂ ਹਨ।

ਵਿਅਕਤੀਗਤ ਉਧਾਰ ਵਿਕਲਪ
ਲਚਕਦਾਰ ਭੁਗਤਾਨ ਯੋਜਨਾਵਾਂ ਦੇ ਨਾਲ ਮੌਰਗੇਜ, ਟਰਮ ਲੋਨ ਜਾਂ ਲਾਈਨ ਔਫ਼ ਕ੍ਰੈਡਿਟ ਦੇ ਵਿੱਚੋਂ ਚੁਣੋ। ਜਾਂ ਤਿੰਨਾਂ ਦਾ ਸੁਮੇਲ। ਸਾਰੇ ਵਿਕਲਪ ਦੇਖੋ

ਕਮਪੇਟਿਟਿਵ ਵਿਆਜ ਦਰਾਂ
ਆਪਣੀ ਲੋਨ ਅਰਜ਼ੀ ਅਤੇ ਮੈਂਬਰ ਰਿਲੇਸ਼ਨਸ਼ਿਪ ਦੇ ਆਧਾਰ 'ਤੇ ਮਾਰਕਿਟ ਦਰਾਂ ਪ੍ਰਾਪਤ ਕਰੋ।

ਮਨੁੱਖੀ, ਸਥਾਨਕ ਸਹਿਯੋਗ
ਸਾਡੀ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰੋ ਜੋ ਸਥਾਨਕ ਕਿਸਾਨੀ ਭਾਈਚਾਰੇ ਨੂੰ ਸਮਝਦਾ ਹੈ, ਸਹਿਯੋਗ ਦਿੰਦਾ ਹੈ ਅਤੇ ਨਾਲ ਜੁੜਿਆ ਹੋਇਆ ਹੈ।

ਅਪੁਇੰਟਮੈਂਟ ਬੁੱਕ ਕਰੋ

ਕਿਸੇ ਸਥਾਨਕ ਕੰਪਨੀ ਨਾਲ ਭਾਈਵਾਲੀ ਕਰੋ ਜੋ ਤੁਹਾਡੀ ਤਰ੍ਹਾਂ ਹੀ ਜ਼ਮੀਨ ਦੀ ਦੇਖਭਾਲ ਕਰਦੀ ਹੈ।

ਜੇਕਰ ਤੁਸੀਂ ਸੋਚ ਰਹੇ ਹੋ ਕਿ "ਉਹ ਲੋਕ ਕਿੱਥੇ ਹਨ ਜੋ ਪ੍ਰਵਾਹ ਕਰਦੇ ਹਨ ਕਿ ਕਿਸ ਤਰ੍ਹਾਂ ਕਲਾਈਮੇਟ ਚੇਂਜ ਅਤੇ ਜੰਗਲੀ ਅੱਗਾਂ ਸਾਡੇ ਭੋਜਨ ਨੂੰ ਪ੍ਰਬਾਵਤ ਕਰਦੇ ਹਨ," ਅਸੀਂ ਇੱਥੇ ਹਾਂ। ਅਤੇ ਹਮੇਸ਼ਾ ਹੀ ਰਹੇ ਹਾਂ। ਇੱਕ ਮੁੱਲਾਂ 'ਤੇ ਆਧਾਰਿਤ ਸੰਸਥਾ ਦੇ ਤੌਰ 'ਤੇ, ਅਸੀਂ 30% ਪ੍ਰੌਫਿਟਸ ਨੂੰ ਫੰਡ ਇਨੀਸ਼ਿਏਟਿਵਜ਼ ਲਈ ਵਾਪਸ ਕਰਦੇ ਹਾਂ ਜੋ ਕਲਾਈਮੇਟ ਚੇਂਜ ਨਾਲ ਨਜਿੱਠਦੇ ਹਨ, ਸਥਾਨਕ ਭੋਜਨ ਸਥਿਰਤਾ ਨੂੰ ਉਤਸ਼ਾਹਿਤ ਅਤੇ ਹੋਰ ਬਹੁਤ ਕੁਝ ਕਰਦੇ ਹਨ। ਅਸੀਂ ਇੱਕ ਕਾਰੋਬਾਰੀ ਮਾਡਲ 'ਤੇ ਕੰਮ ਕਰਦੇ ਹਾਂ ਜੋ ਲੋਕਾਂ ਅਤੇ ਕਾਰੋਬਾਰਾਂ ਲਈ ਇੱਕ ਸਾਫ਼ ਅਤੇ ਨਿਰਪੱਖ ਸੰਸਾਰ ਬਣਾਉਂਦਾ ਹੈ ਅਤੇ ਨਾਲੋ ਨਾਲ ਲੋਕਾਂ ਅਤੇ ਕਾਰੋਬਾਰਾਂ ਲਈ ਸਮਾਧਾਨ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਉਹ ਵੀ ਅਜਿਹਾ ਕਰ ਸਕਣ।

ਲੋਕਾਂ ਅਤੇ ਧਰਤੀ ਵੱਲ ਸਾਡੀਆਂ ਵਚਨਬੱਧਤਾਵਾਂ ਦੇਖੋ

ਸਾਡੀ ਸਭ ਤੋਂ ਬਿਹਤਰੀਨ ਫ਼ਸਲ।

ਆਪਣੇ ਫਾਰਮ ਅਤੇ ਖੇਤੀ ਕਾਰੋਬਾਰ ਲਈ ਸਹੀ ਫਾਇਨੈਂਸ ਲੱਭੋ। ਸਿਰਫ਼ ਆਪਣੇ ਕ੍ਰੈਡਿਟ ਸਕੋਰ ਦੇ ਆਧਾਰ 'ਤੇ ਹੀ ਨਹੀਂ ਸਗੋਂ ਆਪਣੀ ਵਿਕਾਸ-ਸੰਭਾਵਨਾ ਦੇ ਆਧਾਰ 'ਤੇ ਮਨਜ਼ੂਰੀ ਪ੍ਰਾਪਤ ਕਰੋ।

ਮਾਈਕ੍ਰੋਫਾਇਨੈਂਸ ਅਤੇ ਸਮਾਲ ਗ੍ਰੋਅਰਜ਼ ਫੰਡ

ਸ਼ੁਰੂਆਤ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਅਤੇ ਛੋਟੇ ਪੈਮਾਨੇ ਦੀ ਫਾਰਮਿੰਗ ਲਈ।

 • ਦਰ: Prime+3%
 • ਟਰਮ ਲੋਨ, ਲਾਈਨ ਔਫ ਕ੍ਰੈਡਿਟ ਜਾਂ ਸੁਮੇਲ ਵਿੱਚ $75,000 ਤੱਕ
 • ਟਰਮ ਲੋਨ ਦੀ ਮਿਆਦ 7 ਸਾਲਾਂ ਤੱਕ
 • ਕੋਈ ਅਰਜ਼ੀ ਫੀਸ ਨਹੀਂ, ਕੋਈ ਸਾਲਾਨਾ ਫੀਸ ਨਹੀਂ, ਕੋਈ ਪੂਰਵ-ਭੁਗਤਾਨ ਜੁਰਮਾਨਾ ਨਹੀਂ
 • ਮਿਲੇ-ਜੁਲੇ ਸਮਾਂ ਬੱਧ ਭੁਗਤਾਨ - ਹਫ਼ਤਾਵਾਰੀ, ਹਰ ਦੋ ਹਫ਼ਤੇ ਬਾਅਦ, ਜਾਂ ਮਾਸਿਕ
ਅਪੁਇੰਟਮੈਂਟ ਬੁੱਕ ਕਰੋ

ਬਿਜ਼ਨਸ ਟਰਮ ਲੋਨਜ਼

ਵੱਡੀਆਂ ਖਰੀਦਾਂ, ਵਿਸਤਾਰ ਅਤੇ ਅਪਗ੍ਰੇਡਜ਼ ਦੇ ਲਈ।

 • 10 ਸਾਲਾਂ ਤੱਕ ਦਾ ਟਰਮ ਲੋਨ
 • ਬਿਨਾਂ ਜੁਰਮਾਨੇ ਦੇ ਕਿਸੇ ਵੀ ਸਮੇਂ ਪੂਰੇ ਪੂਰਵ-ਭੁਗਤਾਨ ਦੀ ਇਜਾਜ਼ਤ ਹੈ
ਅਪੁਇੰਟਮੈਂਟ ਬੁੱਕ ਕਰੋ

ਬਿਜ਼ਨਸ ਓਪਰੇਟਿੰਗ ਲੋਨਜ਼

ਬੌਰੋਇੰਗ ਕੌਸਟਸ ਨੂੰ ਘੱਟ ਤੋਂ ਘੱਟ ਕਰਨਾ ਅਤੇ ਤੁਹਾਡੇ ਰੋਜ਼ਾਨਾ ਲਈ।

 • ਸੋਚੇ ਅਤੇ ਅਣਸੋਚੇ ਖਰਚਿਆਂ ਲਈ ਤੁਰੰਤ ਪਹੁੰਚਯੋਗ ਫੰਡਜ਼
 • ਸਿਰਫ਼ ਉਸ ਚੀਜ਼ 'ਤੇ ਵਿਆਜ ਦਾ ਭੁਗਤਾਨ ਕਰੋ ਜੋ ਤੁਸੀਂ ਵਰਤਦੇ ਹੋ
 • ਉਧਾਰ ਲਏ ਗਏ ਫੰਡ ਦਾ ਆਪਣੀ ਗਤੀ 'ਤੇ ਭੁਗਤਾਨ ਕਰੋ
ਅਪੁਇੰਟਮੈਂਟ ਬੁੱਕ ਕਰੋ

ਬਿਜ਼ਨਸ ਮੌਰਗੇਜ

ਤੁਹਾਡੇ ਫਾਰਮਿੰਗ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਲਚਕਦਾਰ ਲੋਨ ਵਿਕਲਪ।

 • 25 ਸਾਲਾਂ ਤੱਕ ਦੀ ਅਮੋਰਟਾਈਜ਼ੇਸ਼ਨ
 • ਆਮਦਨ ਪੈਦਾ ਕਰਨ ਵਾਲੀ ਪ੍ਰੋਪਰਟੀਜ਼ ਵਾਸਤੇ: 1 ਤੋਂ 5 ਸਾਲਾਂ ਦੀ ਟਰਮਜ਼ ਲਈ ਸਥਿਰ ਜਾਂ ਬੰਦ ਵਿਕਲਪ
 • ਨਿਰਮਾਣ ਲਈ: 6 ਤੋਂ 18 ਮਹੀਨਿਆਂ ਦੀ ਟਰਮਜ਼ ਦੀ ਵੇਰੀਏਬਲ ਰੇਟ ਮੌਰਗੇਜਿਜ਼
 • ਲੋਨ ਦੀਆਂ ਹੋਰ ਟਰਮਜ਼ ਅਰਜ਼ੀ ਦੇ ਵੇਰਵਿਆਂ 'ਤੇ ਨਿਰਭਰ ਹਨ
ਅਪੁਇੰਟਮੈਂਟ ਬੁੱਕ ਕਰੋ

ਰੇਜ਼ਿਡੇਨਸ਼ੀਅਲ ਫਾਰਮਿੰਗ ਅਤੇ ਹੌਬੀ ਫਾਰਮ ਮੌਰਗੇਜਿਜ਼

ਸਭ ਤਰ੍ਹਾਂ ਦੇ ਆਕਾਰ ਅਤੇ ਮਾਪ ਲਈ ਵਿਕਲਪ।

 • ਜ਼ਮੀਨ ਦੇ ਉਸ ਮੁੱਲ ਲਈ ਜੋ ਪਹਿਲੇ 5 ਏਕੜ ਤੋਂ ਲੈਕੇ 15 ਏਕੜ ਤੱਕ ਦੇ ਆਧਾਰ 'ਤੇ ਹੈ
 • ਉਸ ਜ਼ਮੀਨ ਦੇ ਪਾਰਸਲ ਲਈ ਲਾਗੂ ਹੈ ਜੋ 25 ਏਕੜ ਤੋਂ ਵੱਧ ਨਾ ਹੋਵੇ
ਅਪੁਇੰਟਮੈਂਟ ਬੁੱਕ ਕਰੋ